ਇਨਹਾਂਸਡ ਕੇਅਰਬੀ.ਸੀ. ਲਈ ਨਵੀਂ ਆਟੋ ਇੰਸ਼ੋਰੈਂਸ
ਅਸੀਂ ਇੰਸ਼ੋਰੈਂਸ ਨੂੰ ਵਧੇਰੇ ਕਿਫਾਇਤੀ ਬਣਾ ਰਹੇ ਹਾਂ ਅਤੇ ਟੱਕਰ ਵਿੱਚ ਜ਼ਖਮੀ ਹੋਏ ਕਿਸੇ ਵੀ ਵਿਅਕਤੀ ਨੂੰ ਬਿਹਤਰ ਦੇਖਭਾਲ ਅਤੇ ਰਿਕਵਰੀ ਲਾਭ ਪ੍ਰਦਾਨ ਕਰ ਰਹੇ ਹਾਂ।
ਬੱਚਤ ਅਤੇ ਰਿਫੰਡ
ਇਨਹਾਂਸਡ ਕੇਅਰ ਬੀ.ਸੀ. ਵਿਚ ਆਟੋ ਇੰਸ਼ੋਰੈਂਸ ਨੂੰ ਵਧੇਰੇ ਕਿਫਾਇਤੀ ਬਣਾਏਗੀ। ਆਈ ਸੀ ਬੀ ਸੀ ਦੀ ਪੂਰੀ ਬੇਸਿਕ ਅਤੇ ਆਪਸ਼ਨਲ ਕਵਰੇਜ ਵਾਲੇ ਗਾਹਕ ਆਪਣੇ ਸਾਲਾਨਾ ਪ੍ਰੀਮੀਅਮ 'ਤੇ ਔਸਤਨ 20 ਪ੍ਰਤੀਸ਼ਤ ਦੀ ਬੱਚਤ ਕਰਨਗੇ। ਮਈ 2021 ਤੋਂ ਬਾਦ ਤੁਹਾਡੀ ਮੌਜੂਦਾ ਪਾਲਿਸੀ ਜਿੰਨੀ ਵੀ ਰਹਿੰਦੀ ਹੈ, ਉਸ ਲਈ ਤੁਸੀਂ ਰਿਫੰਡ ਲਈ ਵੀ ਯੋਗ ਹੋ ਸਕਦੇ ਹੋ।
ਮੈਂ ਆਪਣੀ ਇੰਸ਼ੋਰੈਂਸ ’ਤੇ ਕਿੰਨੀ ਬੱਚਤ ਕਰਾਂਗਾ?
ਬੀ.ਸੀ. ਡਰਾਈਵਰਾਂ ਲਈ ਆਈ ਸੀ ਬੀ ਸੀ ਦੀ ਪੂਰੀ ਬੇਸਿਕ ਅਤੇ ਆਪਸ਼ਨਲ ਕਵਰੇਜ ਲਈ ਔਸਤਨ ਸਾਲਾਨਾ ਇੰਸ਼ੋਰੈਂਸ ਪ੍ਰੀਮੀਅਮ ਸਾਲ 2020 ਵਿੱਚ ਲਗਭਗ $1,900 ਸੀ। ਇਨਹਾਂਸਡ ਕੇਅਰ ਉਸ ਔਸਤਨ ਸਾਲਾਨਾ ਪ੍ਰੀਮੀਅਮ ਨੂੰ ਲਗਭਗ $1,500 ਘੱਟ ਕਰੇਗੀ।
ਇਸਦਾ ਭਾਵ ਕਿ ਬੀ.ਸੀ. ਦੇ ਡਰਾਈਵਰ ਆਪਣੀ ਆਈ ਸੀ ਬੀ ਸੀ ਇੰਸ਼ੋਰੈਂਸ ’ਤੇ ਔਸਤਨ 20% ਜਾਂ ਲਗਭਗ $400 ਬੱਚਤ ਕਰਨਗੇ।
ਇਨਹਾਂਸਡ ਕੇਅਰ ਬੀ.ਸੀ. ਦੇ ਇੰਸ਼ੋਰੈਂਸ ਸਿਸਟਮ ਵਿੱਚੋਂ ਬਹੁਤੇ ਕਾਨੂੰਨੀ ਖਰਚੇ ਲੈਂਦੀ ਹੈ - ਅਤੇ ਵਧੇਰੇ ਕਿਫਾਇਤੀ ਅਤੇ ਸਥਿਰ ਰੇਟਾਂ ਦੁਆਰਾ ਉਹ ਬੱਚਤ ਤੁਹਾਡੇ ਤੱਕ ਪਹੁੰਚਾਉਂਦੀ ਹੈ। ਪਿਛਲੇ ਸਾਲਾਂ ਦੌਰਾਨ ਕਾਨੂੰਨੀ ਖਰਚ ਡਰਾਈਵਿੰਗ ਰੇਟ ਵਿੱਚ ਵਾਧੇ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਸਨ।
ਮੈਂ ਆਪਣੀ ਇੰਸ਼ੋਰੈਂਸ ’ਤੇ ਬੱਚਤ ਕਦੋਂ ਵੇਖਾਂਗਾ?
ਸਾਰੇ ਬਿ੍ਟਿਸ਼ ਕੋਲੰਬੀਆ ਵਾਸੀਆਂ ਲਈ ਇਨਹਾਂਸਡ ਕੇਅਰ ਕਵਰੇਜ 1 ਮਈ, 2021 ਤੋਂ ਆਪਣੇ ਆਪ ਲਾਗੂ ਹੋ ਜਾਵੇਗੀ।
ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ 1 ਮਈ 2021 ਤੋਂ ਬਾਅਦ ਆਪਣੇ ਪਹਿਲੇ ਸਾਲਾਨਾ ਰੀਨਿਊਅਲ ’ਤੇ ਆਪਣੀ ਪੂਰੀ ਇਨਹਾਂਸਡ ਕੇਅਰ ਬੱਚਤ ਵੇਖੋਗੇ।
ਬਹੁਤ ਸਾਰੇ ਬਿ੍ਟਿਸ਼ ਕੋਲੰਬੀਆ ਵਾਸੀ 1 ਮਈ 2021 ਤੋਂ ਬਾਦ ਆਪਣੀ ਮੌਜੂਦਾ ਇੰਸ਼ੋਰੈਂਸ ਪਾਲਿਸੀ ਦੇ ਰਹਿੰਦੇ ਸਮੇਂ ਲਈ ਮੌਜੂਦਾ ਇੰਸ਼ੋਰੈਂਸ ਪਾਲਿਸੀ ਅਤੇ ਨਵੇਂ ਘੱਟ ਲਾਗਤ ਵਾਲੇ ਇਨਹਾਂਸਡ ਕੇਅਰ ਰੇਟਾਂ ਦੇ ਵਿਚਲੇ ਅੰਤਰ ਲਈ ਇੱਕ ਵਾਰ ਦਾ ਪੋ੍-ਰੇਟਡ ਰਿਫੰਡ ਲੈਣ ਦੇ ਯੋਗ ਹੋਣਗੇ।
ਆਈ ਸੀ ਬੀ ਸੀ ਆਪਸ਼ਨਲ ਤੀਜੀ-ਧਿਰ ਦੀ ਜ਼ਿੰਮੇਵਾਰੀ ਕਵਰੇਜ ਵਾਲੇ ਗਾਹਕ ਜੋ 1 ਫਰਵਰੀ, 2021 ਨੂੰ ਜਾਂ ਇਸ ਤੋਂ ਬਾਅਦ ਰਿਨਿਊ ਕਰਦੇ ਹਨ, ਉਸ ਸਮੇਂ ਇਨਹਾਂਸਡ ਕੇਅਰ ਦੀਆਂ ਕੁਝ ਬੱਚਤਾਂ ਦੇਖਣੀਆਂ ਸ਼ੁਰੂ ਕਰ ਦੇਣਗੇ।
ਇਨਹਾਂਸਡ ਕੇਅਰ ਰਿਫੰਡ ਕੀ ਹਨ?
ਜਦੋਂ 1 ਮਈ, 2021 ਨੂੰ ਇਨਹਾਂਸਡ ਕੇਅਰ ਕਵਰੇਜ ਲਾਗੂ ਹੋਵੇਗੀ, ਤਾਂ ਆਈ ਸੀ ਬੀ ਸੀ ਇੰਸ਼ੋਰੈਂਸ ਦੀ ਲਾਗਤ ਘਟੇਗੀ।ਇਸ ਦਾ ਭਾਵ ਹੈ ਕਿ ਬਹੁਤ ਸਾਰੇ ਬ੍ਰਟਿਸ਼ ਕੋਲੰਬੀਆ ਵਾਸੀਆਂ ਨੂੰ ਇੱਕ ਵਾਰ ਲਈ ਪ੍ਰੋ-ਰੇਟਡ ਰਿਫੰਡ ਦਿੱਤਾ ਜਾਵੇਗਾ।
ਮੇਰਾ ਰਿਫੰਡ ਕਿਵੇਂ ਨਿਰਧਾਰਤ ਕੀਤਾ ਜਾਏਗਾ?
ਤੁਹਾਡੇ ਰਿਫੰਡ ਦੀ ਰਕਮ ਤੁਹਾਡੇ ਦੁਆਰਾ ਆਪਣੀ ਮੌਜੂਦਾ ਇੰਸ਼ੋਰੈਂਸ ਪਾਲਿਸੀ ਦੇ ਆਖਰੀ ਰਿਨਿਊਅਲ ਵੇਲੇ ਭੁਗਤਾਨ ਕੀਤੀ ਰਾਸ਼ੀ ਅਤੇ ਨਵੀਂ ਘੱਟ ਰੇਟ ਵਾਲੀ ਇਨਹਾਂਸਡ ਕੇਅਰ ਰਾਸ਼ੀ ਦੇ ਭੁਗਤਾਨ ਵਿਚਲਾ ਅੰਤਰ ਹੈ, ਤੁਹਾਡੀ ਮੌਜੂਦਾ ਪਾਲਿਸੀ 1 ਮਈ ਤੋਂ ਬਾਦ ਤੱਕ ਜਿੰਨੀ ਵੀ ਰਹਿੰਦੀ ਹੈ।

ਉਦਾਹਰਣ ਵਜੋਂ ਜੇ ਤੁਸੀਂ 1 ਜਨਵਰੀ, 2021 ਨੂੰ ਆਪਣੀ ਸਾਲਾਨਾ ਪਾਲਿਸੀ ਰੀਨਿਊ ਕੀਤੀ ਹੈ, ਤਾਂ ਤੁਹਾਡੀ ਮੌਜੂਦਾ ਪਾਲਿਸੀ 'ਤੇ 1 ਮਈ ਤੋਂ ਅੱਠ ਮਹੀਨੇ ਬਾਕੀ ਰਹਿ ਜਾਣਗੇ। ਉਨ੍ਹਾਂ ਅੱਠ ਮਹੀਨਿਆਂ ਲਈ ਅਸੀਂ ਤੁਹਾਨੂੰ ਤੁਹਾਡੀ ਭੁਗਤਾਨ ਕੀਤੀ ਰਾਸ਼ੀ ਅਤੇ ਨਵੀਂ ਘੱਟ ਰੇਟ ਵਾਲੀ ਇਨਹਾਂਸਡ ਕੇਅਰ ਰਾਸ਼ੀ ਦੇ ਭੁਗਤਾਨ ਵਿਚਲਾ ਅੰਤਰ ਅਦਾ ਕਰਾਂਗੇ।
ਮੈਨੂੰ ਆਪਣਾ ਰਿਫੰਡ ਕਿਵੇਂ ਅਤੇ ਕਦੋਂ ਮਿਲੇਗਾ?
ਯੋਗ ਗਾਹਕਾਂ ਦੀ ਵੱਡੀ ਬਹੁਗਿਣਤੀ ਲਈ ਰਿਫੰਡ ਅੱਧ ਮਈ ਤੋਂ ਜੁਲਾਈ 2021 ਤੱਕ ਜਾਰੀ ਕੀਤੇ ਜਾਣਗੇ ਅਤੇ ਆਪਣੀ ਇੰਸ਼ੋਰੈਂਸ ਲਈ ਤੁਸੀਂ ਕਿਵੇਂ ਭੁਗਤਾਨ ਕੀਤਾ ਹੈ, ਇਸ ਆਧਾਰ ’ਤੇ ਵਾਪਸ ਕੀਤੇ ਜਾਣਗੇ।
ਜੇ ਤੁਸੀਂ ਆਈ ਸੀ ਬੀ ਸੀ ਪੇਮੈਂਟ ਪਲੈਨ ਦੁਆਰਾ ਆਪਣੀ ਇੰਸ਼ੋਰੈਂਸ ਦਾ ਭੁਗਤਾਨ ਕੀਤਾ ਹੈ, ਤਾਂ ਰਿਫੰਡ ਤੁਹਾਡੇ ਮਹੀਨਾਵਾਰ ਭੁਗਤਾਨਾਂ ਵਿੱਚ ਤਬਦੀਲੀ ਦੇ ਰੂਪ ਵਿਚ ਹੋਵੇਗੀ, ਜੋ ਹੁਣ ਘੱਟ ਹੋਣਗੇ।
ਜੇ ਤੁਸੀਂ ਕਰੈਡਿਟ ਕਾਰਡ ਦੁਆਰਾ ਭੁਗਤਾਨ ਕੀਤਾ ਹੈ, ਤਾਂ ਰਿਫੰਡ ਤੁਹਾਡੇ ਉਸ ਕਾਰਡ ’ਤੇ ਵਾਪਸ ਕਰ ਦਿੱਤਾ ਜਾਵੇਗਾ, ਜਿਸ ਨਾਲ ਤੁਸੀਂ ਭੁਗਤਾਨ ਕੀਤਾ ਹੈ। ਜੇ ਤੁਹਾਡੇ ਕਰੈਡਿਟ ਕਾਰਡ ਦੀ ਮਿਆਦ ਖਤਮ ਹੋ ਗਈ ਹੈ, ਤਾਂ ਤੁਹਾਨੂੰ ਇੱਕ ਚੈੱਕ ਪ੍ਰਾਪਤ ਹੋਵੇਗਾ।
ਨਹੀਂ ਤਾਂ, ਤੁਹਾਨੂੰ ਮੇਲ ਵਿਚ ਚੈੱਕ ਮਿਲੇਗਾ। ਜੇ ਤੁਸੀਂ ਚੈੱਕ ਦੀ ਬਜਾਏ ਸਿੱਧੇ ਆਪਣੇ ਬੈਂਕ ਖਾਤੇ ਵਿਚ ਆਪਣਾ ਰਿਫੰਡ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਈ ਸੀ ਬੀ ਸੀ ਡਾਟ ਕਾਮ (icbc.com)'ਤੇ ਡਾਇਰੈਕਟ ਡਿਪੋਜ਼ਿਟ ਸੈੱਟ ਅੱਪ ਕਰ ਸਕਦੇ ਹੋ।
ਭਾਂਵੇਂ ਤੁਹਾਨੂੰ ਆਪਣਾ ਰਿਫੰਡ ਕਿਵੇਂ ਵੀ ਪ੍ਰਾਪਤ ਹੋਵੇ, ਸਾਰੇ ਗਾਹਕਾਂ ਨੂੰ ਆਈ ਸੀ ਬੀ ਸੀ ਦੁਆਰਾ ਇੱਕ ਪੱਤਰ ਮਿਲੇਗਾ ਕਿ ਇਸ ਨੂੰ ਕਿਵੇਂ ਕੈਲਕੂਲੇਟ ਕੀਤਾ ਗਿਆ ਹੈ। ਤੁਹਾਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਤੁਸੀਂ ਇਨਹਾਂਸਡ ਕੇਅਰ ਰਿਫੰਡ ਲਈ ਯੋਗ ਹੋ, ਤਾਂ ਇਹ ਤੁਹਾਨੂੰ ਆਪਣੇ ਆਪ ਜਾਰੀ ਕਰ ਦਿੱਤਾ ਜਾਵੇਗਾ। ਤੁਹਾਡੀ ਮੌਜੂਦਾ ਇੰਸ਼ੋਰੈਂਸ ਪਾਲਿਸੀ ਤੁਹਾਡੀ ਰਿਨਿਊਅਲ ਤਾਰੀਖ ਤੱਕ ਵੈਧ ਰਹੇਗੀ।
ਦੇਖਭਾਲ ਅਤੇ ਕਵਰੇਜ
ਇਨਹਾਂਸਡ ਕੇਅਰ ਦੇ ਤਹਿਤ, ਜੇ ਤੁਸੀਂ ਟੱਕਰ ਵਿੱਚ ਜ਼ਖਮੀ ਹੋ ਜਾਂਦੇ ਹੋ ਤਾਂ ਤੁਹਾਨੂੰ ਇਹ ਸਕੂਨ ਹੋਵੇਗਾ ਕਿ ਤੁਹਾਨੂੰ ਲੋਂੜੀਦੀ ਦੇਖਭਾਲ ਅਤੇ ਰਿਕਵਰੀ ਲਾਭ ਪ੍ਰਾਪਤ ਹੋਣਗੇ, ਜਿੰਨਾ ਚਿਰ ਤੁਹਾਨੂੰ ਇਹਨਾਂ ਦੀ ਜ਼ਰੂਰਤ ਹੈ।
ਇਨਹਾਂਸਡ ਕੇਅਰ ਅਧੀਨ ਮੇਰੇ ਕੀ ਲਾਭ ਹਨ?
ਇਨਹਾਂਸਡ ਕੇਅਰ ਕਵਰੇਜ ਦੇ ਤਹਿਤ ਲਾਭ ਸਾਰੇ ਬਿ੍ਟਿਸ਼ ਕੋਲੰਬੀਆ ਵਾਸੀਆਂ ਨੂੰ ਉਪਲਬੱਧ ਹੋਣਗੇ ਭਾਵੇਂ ਤੁਸੀਂ ਡਰਾਈਵਰ, ਸਵਾਰੀ, ਸਾਈਕਲ ਚਾਲਕ ਜਾਂ ਪੈਦਲ ਯਾਤਰੀ ਹੋ। ਅਨੁਮਾਨ ਹੈ ਦੇਖਭਾਲ ਅਤੇ ਰਿਕਵਰੀ ਦੇ ਸਾਰੇ ਅੰਤਮ ਲਾਭਾਂ ਅਤੇ ਸੀਮਾਵਾਂ ਦੀ ਪੁਸ਼ਟੀ ਇਨਹਾਂਸਡ ਕੇਅਰ ਕਾਨੂੰਨਾਂ ਅਧੀਨ 2021 ਦੀ ਸ਼ੁਰੂਆਤ ਵਿੱਚ ਕੀਤੀ ਜਾਵੇਗੀ। ਇਸ ਸਮੇਂ ਇਹ ਪ੍ਰਸਤਾਵਿਤ ਹਨ:
ਡਾਕਟਰੀ ਦੇਖਭਾਲ ਅਤੇ ਮੁੜ ਵਸੇਬਾ (ਵਧਿਆ ਹੋਇਆ) - ਤੁਹਾਡਾ ਕੁੱਲ ਭੱਤਾ ਘੱਟੋ ਘੱਟ $7.5 ਮਿਲੀਅਨ* ਤੱਕ ਵੱਧ ਜਾਵੇਗਾ ਜੋ ਅੱਜ ਦੇ ਵੱਧ ਤੋਂ ਵੱਧ $300,000 ਤੋਂ ਜ਼ਿਆਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਨੂੰ ਉਹ ਸਾਰੀ ਲੋਂੜੀਦੀ ਦੇਖਭਾਲ ਅਤੇ ਕਵਰੇਜ ਪ੍ਰਾਪਤ ਹੋਵੇਗੀ, ਜਿਸ ਦੀ ਜਿੰਨਾ ਚਿਰ ਤੱਕ ਤੁਹਾਨੂੰ ਜ਼ਰੂਰਤ ਹੈ। ਇਸ ਵਿੱਚ ਇਹ ਚੀਜ਼ਾਂ ਕਵਰ ਹਨ:
ਫਿਜ਼ਿਓਥੈਰੇਪੀ, ਕਾਇਰੋਪ੍ਰੈਕਟਿਕ ਅਤੇ ਮਸਾਜ (ਮਾਲਿਸ਼) ਥੈਰੇਪੀ ਵਰਗੇ ਇਲਾਜ
ਸਹਾਇਤਾ ਅਤੇ ਸੇਵਾਵਾਂ ਜਿਵੇਂ ਆਕੂਪੇਸ਼ਨਲ ਥੈਰੈਪੀ, ਕੌਂਸਿਲੰਗ, ਦੰਦਾਂ ਦੀ ਦੇਖਭਾਲ (ਡੈਂਟਲ ਕੇਅਰ), ਦਵਾਈਆਂ ਅਤੇ ਡਾਕਟਰੀ ਯੰਤਰ ਜਾਂ ਉਪਕਰਣ। ਕੌਂਸਲਿੰਗ
ਤੁਹਾਡੇ ਵਾਹਨ ਜਾਂ ਘਰ ਵਿੱਚ ਤਬਦੀਲੀਆਂ ਜਿਵੇਂ ਕਿ ਰੈਂਪ, ਸਟੇਅਰ ਲਿਫਟ ਜਾਂ ਬਾਥਰੂਮ ਵਿੱਚ ਤਬਦੀਲੀਆਂ।
ਯਾਤਰਾ ਅਤੇ ਰਿਹਾਇਸ਼ ਦੇ ਖਰਚੇ ਜਦੋਂ ਤੁਹਾਨੂੰ ਡਾਕਟਰੀ ਜਾਂ ਰੀਹੈਬਲਿਏਸ਼ਨ ਅਪੁਆਇੰਟਮੈਂਟਾਂ ਲਈ ਸ਼ਹਿਰ ਤੋਂ ਬਾਹਰ ਯਾਤਰਾ ਕਰਨ ਦੀ ਜ਼ਰੂਰਤ ਹੁੰਦੀ ਹੈ।
ਇਹ ਨਵਾਂ ਵੱਧ ਤੋਂ ਵੱਧ ਭੱਤਾ ਖ਼ਾਸ ਤੌਰ ’ਤੇ ਮਹੱਤਵਪੂਰਨ ਹੈ ਜੇ ਤੁਸੀਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦੇ ਹੋ ਅਤੇ ਤੁਹਾਨੂੰ ਬਹੁਤ ਲੰਬੇ ਸਮੇਂ ਤੱਕ ਦੇਖਭਾਲ ਦੀ ਜ਼ਰੂਰਤ ਰਹਿੰਦੀ ਹੈ ਅਤੇ ਜੇ ਤੁਹਾਨੂੰ ਸੱਟ ਲੱਗਣ ਨਾਲ ਤੁਹਾਡਾ ਰੋਜ਼ਾਨਾ ਜੀਵਨ ਪ੍ਰਭਾਵਿਤ ਹੁੰਦਾ ਹੈ।
ਇਨਕਮ ਰਿਪਲੇਸਮੈਂਟ ਲਾਭ (ਵਧੇ ਹੋਏ) - ਜੇ ਤੁਸੀਂ ਸੱਟ ਲੱਗਣ ਕਾਰਨ ਕੰਮ ਕਰਨ ਦੇ ਯੋਗ ਨਹੀਂ ਹੋ, ਤਾਂ ਤੁਹਾਨੂੰ ਆਪਣੀ ਨਿਰੋਲ ਆਮਦਨੀ ਦਾ 90 ਪ੍ਰਤੀਸ਼ਤ ਤਨਖਾਹ ਦੇ ਨੁਕਸਾਨ ਦੇ ਲਾਭ ਵਜੋਂ ਪ੍ਰਾਪਤ ਹੋਏਗਾ ($100,000* ਤਕ ਵੱਧ ਤੋਂ ਵੱਧ ਕੁੱਲ ਸਲਾਨਾ ਇੰਸ਼ੋਰੈਂਸ ਯੋਗ ਆਮਦਨ ਦੇ ਅਧਾਰ ’ਤੇ)। ਉਹ ਲੋਕ ਜੋ ਸਾਲਾਨਾ ਆਮਦਨੀ ਵਿੱਚ ਕੁੱਲ $100,000 ਤੋਂ ਵੱਧ ਕਮਾਉਂਦੇ ਹਨ, ਉਹ ਆਪਣੇ ਲਾਭ ਨੂੰ ਵਧਾਉਣ ਲਈ ਵਾਧੂ ਆਪਸ਼ਨਲ ਕਵਰੇਜ ਖਰੀਦ ਸਕਣਗੇ।
ਅਸੀਂ ਵਿਦਿਆਰਥੀਆਂ, ਨਾਬਾਲਗਾਂ, ਜਾਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਨਵੇਂ ਲਾਭ ਵੀ ਪੇਸ਼ ਕਰ ਰਹੇ ਹਾਂ ਜੋ ਇੱਕ ਪਰਿਵਾਰਕ ਬਿਜ਼ਨਸ ਚਲਾਉਂਦੇ ਹਨ ਅਤੇ ਟੱਕਰ ਕਾਰਨ ਲੱਗੀਆਂ ਸੱਟਾਂ ਕਰਕੇ ਆਪਣੀਆਂ ਆਮ ਪਰਿਵਾਰਕ ਬਿਜ਼ਨਸ ਗਤੀਵਿਧੀਆਂ ਨਹੀਂ ਕਰ ਸਕਦੇ ਜਾਂ ਪੜ੍ਹਾਈ ਪੂਰੀ ਨਹੀਂ ਕਰ ਸਕਦੇ। ਜੇ ਤੁਸੀਂ ਇਨਕਮ ਰਿਪਲੇਸਮੈਂਟ ਪ੍ਰਾਪਤ ਕਰ ਰਹੇ ਹੋ ਅਤੇ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚ ਰਹੇ ਹੋ, ਤਾਂ ਇੱਕ ਨਵਾਂ ਰਿਟਾਇਰਮੈਂਟ ਆਮਦਨੀ ਲਾਭ ਉਪਲਬੱਧ ਹੋਵੇਗਾ।
ਕੇਅਰਗਿਵਰ ਲਾਭ (ਨਵਾਂ) - ਇੱਕ ਨਵਾਂ ਲਾਭ ਜੇ ਤੁਸੀਂ ਪਰਿਵਾਰਕ ਦੇਖਭਾਲ (ਕੇਅਰਗਿਵਰ) ਪ੍ਰਦਾਨ ਕਰਨ ਵਾਲੇ ਹੋ ਅਤੇ ਤੁਹਾਡੀ ਸੱਟ ਤੁਹਾਨੂੰ ਨਿਯਮਤ ਦੇਖਭਾਲ ਦੇ ਫਰਜ਼ਾਂ ਨੂੰ ਪੂਰਾ ਕਰਨ ਤੋਂ ਰੋਕਦੀ ਹੈ। ਫੁਲ-ਟਾਈਮ ਦੇਖਭਾਲ ਪ੍ਰਦਾਨ ਕਰਨ ਵਾਲਿਆਂ ਲਈ ਇਹ ਹਫਤਾਵਾਰੀ ਲਾਭ $580 ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਗੱਲ ਤੇ ਨਿਰਭਰ ਕਰਕੇ ਵੱਧਦਾ ਹੈ ਕਿ ਤੁਸੀਂ ਕਿੰਨੇ ਲੋਕਾਂ ਦੀ ਦੇਖਭਾਲ ਕਰਦੇ ਹੋ।
ਵਿਅਕਤੀਗਤ ਦੇਖਭਾਲ ਸਹਾਇਤਾ (ਵਧਾਈ ਗਈ) - ਲਗਭਗ $5,000* ਪ੍ਰਤੀ ਮਹੀਨਾ ਤੱਕ, ਗੰਭੀਰ ਜਾਂ ਜੀਵਨ ਬਦਲਣ ਵਾਲੀਆਂ ਸੱਟਾਂ ਲਈ ਜ਼ਆਦਾ, ਇਸ ਵਿੱਚ 24/7 ਦੇਖਭਾਲ ਦੀ ਜ਼ਰੂਰਤ ਵਾਲੇ ਵੀ ਸ਼ਾਮਲ ਹਨ। ਇਹ ਲਾਭ ਜੀਵਨ ਦੀਆਂ ਰੋਜ਼ਾਨਾ ਕਿਰਿਆਵਾਂ ਜਿਵੇਂ ਕਿ ਨਹਾਉਣਾ, ਕੱਪੜੇ ਪਹਿਨਣਾ, ਖਾਣਾ ਖਾਣਾ, ਖਾਣਾ ਤਿਆਰ ਕਰਨਾ ਅਤੇ ਘਰ ਦੀ ਸਫਾਈ ਵਿੱਚ ਸਹਾਇਤਾ ਕਰਦਾ ਹੈ।
ਮੌਤ ਦੇ ਲਾਭ (ਵਧੇ ਹੋਏ) - ਮੌਤ ਹੋਣ ਦੀ ਸਥਿਤੀ ਵਿੱਚ ਤੁਹਾਡੇ ਪਤੀ / ਪਤਨੀ ਦੁਆਰਾ ਪ੍ਰਾਪਤ ਕੀਤੀ ਜਾਣ ਵਾਲੀ ਰਕਮ, ਮਿ੍ਤਕ ਦੀ ਉਮਰ ਅਤੇ ਸਾਲਾਨਾ ਆਮਦਨੀ ਵਰਗੇ ਕਾਰਕਾਂ ਦੇ ਆਧਾਰ ‘ਤੇ ਅੱਜ ਦੇ $30,000 ਤੋਂ $66,000–$500,000* ਤੱਕ ਵਧ ਜਾਂਦੀ ਹੈ। ਮਿ੍ਰਤਕ ’ਤੇ ਨਿਰਭਰ ਲੋਕਾਂ ਨੂੰ ਮਿਲਣ ਵਾਲੇ ਲਾਭਾਂ
ਵਿੱਚ ਵੀ ਜ਼ਿਕਰਯੋਗ ਵਾਧਾ ਹੋਵੇਗਾ। ਅੰਤਮ ਸਸਕਾਰ ਦੇ ਖਰਚਿਆਂ ਲਈ $9,000* ਤੱਕ ਦਾ ਭੁਗਤਾਨ ਕਰਨ ਲਈ ਫੰਡਿੰਗ ਵੀ ਉਪਲਬੱਧ ਹੈ।
ਸੋਗ ਦੀ ਕੌਂਸਲਿੰਗ (ਨਵਾਂ) - ਇਹ ਨਵਾਂ ਲਾਭ ਕਿਸੇ ਘਾਤਕ ਦੁਰਘਟਨਾ ਦੀ ਸਥਿਤੀ ਵਿੱਚ ਤੁਹਾਡੇ ਦੁਖੀ ਪਰਿਵਾਰਕ ਮੈਂਬਰਾਂ ਲਈ ਕੌਂਸਲਿੰਗ ਖਰਚਿਆਂ ਵਿੱਚ $3,800* ਤੱਕ ਦਾ ਭੁਗਤਾਨ ਕਰਨ ਵਿੱਚ ਸਹਾਇਤਾ ਲਈ ਉਪਲਬੱਧ ਹੈ।
ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਹੋਰ ਲਾਭ
ਇਨਹਾਂਸਡ ਕੇਅਰ ਕਵਰੇਜ ਗੰਭੀਰ ਰੂਪ ਨਾਲ ਜ਼ਖਮੀ ਹੋਏ ਗਾਹਕਾਂ ਨੂੰ ਮਨ ਦੀ ਸ਼ਾਂਤੀ ਦੇਵੇਗੀ ਕਿ ਉਨ੍ਹਾਂ ਨੂੰ ਲਾਭ ਉਦੋਂ ਤੱਕ ਪ੍ਰਾਪਤ ਹੋਣਗੇ ਜਿੰਨਾ ਚਿਰ ਤੱਕ ਉਹਨਾਂ ਨੂੰ ਜ਼ਰੂਰਤ ਹੈ।
ਸਮੁੱਚੀ ਦੇਖਭਾਲ ਅਤੇ ਰਿਕਵਰੀ ਭੱਤੇ ਦੇ ਨਾਲ ਨਵੇਂ ਅਤੇ ਵਿਸਥਾਰਿਤ ਲਾਭ ਕਿਸੇ ਵੀ ਵਿਅਕਤੀ ਨੂੰ ਟੱਕਰ ਹੋਣ ਤੋਂ ਬਾਅਦ ਸਦਾ ਲਈ ਜਾਂ ਜ਼ਿੰਦਗੀ ਪ੍ਰਭਾਵਿਤ ਕਰਨ ਵਾਲੀ ਸੱਟ ਲੱਗਣ ਕਾਰਨ ਉਪਲਬੱਧ ਹੋਣਗੇ। ਜ਼ਿੰਦਗੀ ਬਦਲਣ ਵਾਲੀਆਂ ਸੱਟਾਂ ਉਹ ਹਨ ਜੋ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਸਥਾਈ ਅਤੇ ਗੰਭੀਰ ਨੁਕਸਾਨ ਦਾ ਕਾਰਨ ਬਣਦੀਆਂ ਹਨ, ਜਿਵੇਂ ਕਿ ਰੀੜ੍ਹ ਦੀ ਹੱਡੀ ਦੀ ਸੱਟ ਜੋ ਸਰੀਰ ਦੇ ਹੇਠਲੇ ਹਿੱਸੇ ਦੇ ਅੱਧਰੰਗ ਵੱਲ ਲੈ ਜਾਂਦੀ ਹੈ।
ਸਥਾਈ ਨੁਕਸਾਨ ਮੁਆਵਜ਼ਾ (ਨਵਾਂ) - ਇਹ ਲਾਭ ਟੱਕਰ ਵਿੱਚ ਗੰਭੀਰ ਜ਼ਖਮੀ ਲੋਕਾਂ ਲਈ ਲਗਭਗ $265,000* ਦਾ ਵਿੱਤੀ ਮੁਆਵਜ਼ਾ ਪ੍ਰਦਾਨ ਕਰਦਾ ਹੈ। ਗੰਭੀਰ, ਪਰ ਗੈਰ-ਵਿਨਾਸ਼ਕਾਰੀ ਸਥਾਈ ਸੱਟਾਂ ਵਾਲੇ ਵੀ ਇਸ ਲਾਭ ਦੇ ਤਹਿਤ ਕੁਝ ਮੁਆਵਜ਼ੇ ਲਈ ਯੋਗ ਹੋ ਸਕਦੇ ਹਨ।
ਵਿਅਕਤੀਗਤ ਦੇਖਭਾਲ ਸਹਾਇਤਾ (ਵਧਾਈ ਗਈ) - ਗੰਭੀਰ ਰੂਪ ਨਾਲ ਜ਼ਖਮੀ ਹੋਏ ਵਿਅਕਤੀਆਂ ਲਈ $6,000* ਪ੍ਰਤੀ ਮਹੀਨਾ ਅਤੇ 24/7 ਦੇਖਭਾਲ ਦੀ ਜ਼ਰੂਰਤ ਵਾਲਿਆਂ ਲਈ $10,000* ਪ੍ਰਤੀ ਮਹੀਨਾ।
ਮਨੋਰੰਜਨ ਲਾਭ (ਨਵਾਂ) - ਜੇ ਟੱਕਰ ਸਦਾ ਲਈ ਨੁਕਸਾਨ ਦਾ ਕਾਰਨ ਬਣਦੀ ਹੈ, ਤਾਂ ਇਹ ਨਵਾਂ ਲਾਭ ਤੁਹਾਨੂੰ ਮਨੋਰੰਜਨ ਵਿਹਲ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਮਦਦ ਕਰਦਾ ਹੈ, ਜਿਸ ਲਈ ਤੁਹਾਨੂੰ ਹੁਣ ਵਾਧੂ ਸਹਾਇਤਾ ਦੀ ਜ਼ਰੂਰਤ ਹੈ। ਸੱਟ ਲੱਗਣ ਦੀ ਗੰਭੀਰਤਾ ਦੇ ਅਧਾਰ ’ਤੇ ਹਰ ਦੋ ਸਾਲਾਂ ਵਿੱਚ ਵੱਧ ਤੋਂ ਵੱਧ ਰਕਮ $4,000* ਹੈ।
* ਲਾਭ ਦੀਆਂ ਸਾਰੀਆਂ ਰਕਮਾਂ ਪ੍ਰਸਤਾਵਿਤ ਹਨ। ਅੰਤਮ ਰਕਮਾਂ ਦੀ ਪੁਸ਼ਟੀ ਇਨਹਾਂਸਡ ਕੇਅਰ ਨਿਯਮਾਂ ਵਿੱਚ ਕੀਤੀ ਜਾਏਗੀ, ਜਿਹਨਾਂ ਦਾ 2021 ਵਿੱਚ ਲਾਗੂ ਹੋਣ ਦਾ ਅਨੁਮਾਨਹੈ।
ਕਿਉਂ ਅਤੇ ਕਿਵੇਂ
ਅਸੀਂ ਇਨਹਾਂਸਡ ਕੇਅਰ ਨੂੰ ਇੱਕ ਅਜਿਹੇ ਇੰਸ਼ੋਰੈਂਸ ਸਿਸਟਮ ਵਜੋਂ ਤਿਆਰ ਕੀਤਾ ਹੈ ਜੋ ਬ੍ਰਟਿਸ਼ ਕੋਲੰਬੀਆ ਦੇ ਸਾਰੇ ਵਾਸੀਆਂ ਲਈ ਕੰਮ ਕਰਦਾ ਹੈ। ਇਸਦਾ ਅਰਥ ਹੈ ਟੱਕਰ ਹੋ ਜਾਣ ਦੀ ਸੂਰਤ ਵਿੱਚ ਉਹ ਇੰਸ਼ੋਰੈਂਸ ਜੋ ਵਧੇਰੇ ਕਿਫਾਇਤੀ ਹੈ ਅਤੇ ਉਹ ਦੇਖਭਾਲ ਅਤੇ ਕਵਰੇਜ ਪ੍ਰਦਾਨ ਕਰਦੀ ਹੈ ਜਿਸਦੀ ਤੁਹਾਨੂੰ ਜ਼ਰੂਰਤ ਹੈ। ਸਾਡੇ ਮੌਜੂਦਾ ਸਿਸਟਮ ਨਾਲ ਜੁੜੇ ਬਹੁਤੇ ਕਾਨੂੰਨੀ ਖਰਚਿਆਂ ਨੂੰ ਹਟਾ ਕੇ ਅਸੀਂ ਇਸ ਨੂੰ ਤੁਹਾਡੇ ਲਈ ਹਕੀਕਤ ਬਣਾ ਰਹੇ ਹਾਂ।
ਇਹ ਨਵਾਂ ਸਿਸਟਮ ਅੱਜ ਨਾਲੋਂ ਕਿਵੇਂ ਵੱਖਰਾ ਹੈ?
ਅਸੀਂ ਜਾਣਦੇ ਹਾਂ ਕਿ ਇਹ ਤਬਦੀਲੀਆਂ ਸਮਝਣ ਲਈ ਬਹੁਤ ਸਾਰੀਆਂ ਹਨ। ਮੌਜੂਦਾ ਇੰਸ਼ੋਰੈਂਸ ਪ੍ਰਣਾਲੀ ਅਤੇ ਸਾਡੇ ਨਵੇਂ ਇਨਹਾਂਸਡ ਕੇਅਰ ਮਾਡਲ ਦੀ ਮਦਦ ਕਰਨ ਵਾਲੀ ਆਹਮੋ-ਸਾਹਮਣੇ ਦਿੱਤੀ ਗਈ ਤੁਲਨਾ ਪੇਸ਼ ਹੈ:
ਜੇ ਮੈਨੂੰ ਲੱਗਦਾ ਹੈ ਕਿ ਮੇਰੇ ਨਾਲ ਉਚਿੱਤ ਵਿਵਹਾਰ ਨਹੀਂ ਕੀਤਾ ਜਾ ਰਿਹਾ ਤਾਂ ਕੀ ਹੋਵੇਗਾ?
ਅੱਜ ਦੇ ਸਿਸਟਮ ਦੇ ਤਹਿਤ ਬਹੁਤ ਸਾਰੇ ਗਾਹਕ ਆਪਣੇ ਕਲੇਮ ਲਈ ਵਕੀਲ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਕਲੇਮ ਦੀ ਪ੍ਰਕਿਰਿਆ ਡਰਾਉਣੀ ਜਾਂ ਉਲਝਣ ਵਿੱਚ ਪਾਉਂਦੀ ਹੈ ਜਾਂ ਕਿਉਂਕਿ ਉਹ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਉਹ ਸਾਰੇ ਲਾਭ ਪ੍ਰਾਪਤ ਹੋਣ ਜਿਨ੍ਹਾਂ ਦੇ ਉਹ ਹੱਕਦਾਰ ਹਨ।
ਅਸੀਂ ਬ੍ਰਟਿਸ਼ ਕੋਲੰਬੀਆ ਵਾਸੀਆਂ ਨੂੰ ਇਹ ਭਰੋਸਾ ਦਿਵਾਉਣ ਲਈ ਕਦਮ ਚੁੱਕ ਰਹੇ ਹਾਂ ਕਿ ਉਹਨਾਂ ਨੂੰ ਉਹ ਸਾਰੇ ਲਾਭ ਪ੍ਰਾਪਤ ਹੋਣਗੇ ਜਿਹਨਾਂ ਦੇ ਉਹ ਹੱਕਦਾਰ ਹਨ, ਉਨ੍ਹਾਂ ਨਾਲ ਉਚਿੱਤ ਵਿਵਹਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਵਿਵਾਦਾਂ ਲਈ ਚੋਣਾਂ ਹੋਣਗੀਆਂ।
ਨਵਾਂ ਕਾਨੂੰਨ
ਇਨਹਾਂਸਡ ਕੇਅਰ ਦੇ ਤਹਿਤ ਆਈ ਸੀ ਬੀ ਸੀ ਨੂੰ ਕਾਨੂੰਨੀ ਤੌਰ ’ਤੇ ਹਰੇਕ ਬਿ੍ਟਿਸ਼ ਕੋਲੰਬੀਆ ਵਾਸੀ ਨੂੰ ਉਨ੍ਹਾਂ ਦੇ ਕਲੇਮ ਲਈ ਸਲਾਹ ਦੇਣ ਅਤੇ ਸਹਾਇਤਾ ਕਰਨ ਦੀ ਜ਼ਰੂਰਤ ਹੋਏਗੀ ਅਤੇ ਇਹ ਪੱਕਾ ਕੀਤਾ ਜਾਵੇਗਾ ਕਿ ਹਰੇਕ ਵਿਅਕਤੀ ਇਸ ਬਾਰੇ ਜਾਣਦਾ ਹੈ ਅਤੇ ਉਸ ਨੂੰ ਉਹ ਸਾਰੇ ਲਾਭ ਪ੍ਰਾਪਤ ਹੋਏ ਹਨ, ਜਿਸ ਦਾ ਉਹ ਹੱਕਦਾਰ ਹੈ।
ਆਈ ਸੀ ਬੀ ਸੀ ਦੇ ਫੈਸਲੇ ਦੀ ਅਪੀਲ ਕਰਨਾ
ਜੇ ਤੁਸੀਂ ਆਪਣੇ ਕਲੇਮ ਬਾਰੇ ਫੈਸਲੇ ਦੀ ਅਪੀਲ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਹ ਆਈ ਸੀ ਬੀ ਸੀ ਕੋਲ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਇਹ ਆਪਣੇ ਕਲੇਮ ਦੇ ਪ੍ਰਤੀਨਿਧੀ ਅਤੇ / ਜਾਂ ਮੈਨੇਜਰ ਨੂੰ ਸਵਾਲ ਕਰਕੇ ਅਤੇ ਫੇਰ ਸਾਡੇ ਕਲੇਮ ਡਿਸੀਜ਼ਨ ਰਿਵਿਊ ਪ੍ਰੋਸੈੱਸ ਰਾਹੀਂ ਕਰ ਸਕਦੇ ਹੋ।
ਜੇ ਤੁਸੀਂ ਆਈ ਸੀ ਬੀ ਸੀ ਦੇ ਅੰਦਰੂਨੀ ਚੈਨਲ ਵਰਤ ਚੁੱਕੇ ਹੋ ਅਤੇ ਅਜੇ ਵੀ ਅਸੰਤੁਸ਼ਟ ਹੋ, ਤਾਂ ਆਈ ਸੀ ਬੀ ਸੀ ਤੋਂ ਬਾਹਰ ਕਈ ਹੋਰ ਚੋਣਾਂ ਹਨ- ਜਿਹਨਾਂ ’ਤੇ ਤੁਸੀਂ ਵਿਚਾਰ ਕਰ ਸਕਦੇ ਹੋ।
ਨਿਰਪੱਖਤਾ ਅਧਿਕਾਰੀ (ਫੇਅਰਨੈੱਸ ਆਫਿਸਰ)
ਸਰਕਾਰ ਦੁਆਰਾ ਇੱਕ ਨਿਰਪੱਖਤਾ ਅਧਿਕਾਰੀ ਦੀ ਨਿਯੁਕਤੀ ਕੀਤੀ ਜਾਏਗੀ ਅਤੇ ਨਿਰਪੱਖਤਾ ਦੀਆਂ ਸ਼ਿਕਾਇਤਾਂ ਦੀ ਸਮੀਖਿਆ ਕਰਨਾ ਅਤੇ ਆਈ ਸੀ ਬੀ ਸੀ ਦੇ ਬੋਰਡ ਨੂੰ ਸਿਫਾਰਸ਼ਾਂ ਕਰਨਾ ਕਾਨੂੰਨੀ ਤੋਰ ’ਤੇ ਜ਼ਰੂਰੀ ਹੋਵੇਗਾ। ਅਧਿਕਾਰੀ ਨੂੰ ਨਿਯਮਿਤ ਤੌਰ 'ਤੇ ਦਫ਼ਤਰ ਦੀ ਗਤੀਵਿਧੀ ਬਾਰੇ ਰਿਪੋਰਟ ਕਰਨ ਦੀ ਜ਼ਰੂਰਤ ਹੋਏਗੀ ਅਤੇ ਉਹ ਰਿਪੋਰਟ ਜਨਤਕ ਕੀਤੀ ਜਾਵੇਗੀ। ਸਰਕਾਰ ਦਾ ਅਨੁਮਾਨ ਹੈ ਕਿ ਇਹ ਦਫਤਰ ਇਸ ਸਾਲ ਦੇ ਅੰਤ ਤੱਕ ਖੁੱਲ ਜਾਵੇਗਾ।
ਸਿਵਲ ਰੈਜ਼ੋਲਿਊਸ਼ਨ ਟਿ੍ਰਬਿਊਨਲ
ਸਿਵਲ ਰੈਜ਼ੋਲਿਊਸ਼ਨ ਟਿ੍ਰਬਿਊਨਲ (CRT) ਆਈ ਸੀ ਬੀ ਸੀ ਤੋਂ ਸੁਤੰਤਰ ਫੈਸਲੇ ਲੈਣ ਵਾਲੀ ਸੰਸਥਾ ਹੈ। ਜੇ ਤੁਸੀਂ ਆਈ ਸੀ ਬੀ ਸੀ ਨਾਲ ਆਪਣੇ ਕਲੇਮ ਦੇ ਕਿਸੇ ਪਹਿਲੂ ਨਾਲ ਅਸਹਿਮਤ ਹੋ ਜਿਵੇਂ ਕਿ ਐਕਸੀਡੈਂਟ ਦੇ ਲਾਭਾਂ ਲਈ ਤੁਹਾਡਾ ਹੱਕ ਜਾਂ ਕਸੂਰ ਦਾ ਗਲਤ ਮੁਲਾਂਕਣ (ਜਦੋਂ ਇਸਦਾ ਨਤੀਜਾ ਕਿਸੇ ਵਿੱਤੀ ਘਾਟੇ ਵਿੱਚ ਨਿਕਲਦਾ ਹੋਵੇ), ਤਾਂ ਤੁਸੀਂ ਝਗੜੇ ਦੇ ਨਿਪਟਾਰੇ ਲਈ ਸੀ ਆਰ ਟੀ ਨੂੰ ਅਰਜ਼ੀ ਦੇ ਸਕਦੇ ਹੋ।
ਜੇ ਤੁਸੀਂ ਜਾਂ ਆਈ ਸੀ ਬੀ ਸੀ, ਸੀ ਆਰ ਟੀ ਦੇ ਫੈਸਲੇ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ਫੈਸਲੇ ਦੀ ਨਿਆਂਇਕ ਸਮੀਖਿਆ ਲਈ ਬੀ.ਸੀ. ਸੁਪਰੀਮ ਕੋਰਟ ਕੋਲ ਜਾ ਸਕਦੇ ਹੋ।
ਇਨਹਾਂਸਡ ਕੇਅਰ ਦੇ ਤਹਿਤ ਜੇ ਤੁਸੀਂ ਆਪਣੇ ਕਲੇਮ ਲਈ ਕਾਨੂੰਨੀ ਸਲਾਹ ਲੈਣਾ ਚਾਹੁੰਦੇ ਹੋ ਜਾਂ ਵਕੀਲ ਤੋਂ ਆਪਣੀ ਨੁਮਾਇੰਦਗੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਵਕੀਲ ਨੂੰ ਰੱਖ ਸਕਦੇ ਹੋ।
ਬੀ.ਸੀ. ਓਮਬਡਪਰਸਨ
ਓਮਬਡਸਰਸਨ ਦਾ ਦਫਤਰ ਵੀ ਇਹ ਨਿਰਧਾਰਤ ਕਰਨ ਵਿੱਚ ਮਦਦ ਕਰ ਸਕਦਾ ਹੈ ਕਿ ਬੀ.ਸੀ. ਸੂਬਾਈ ਅਤੇ ਸਥਾਨਕ ਜਨਤਕ ਅਥਾਰਟੀਆਂ ਨੇ ਨਿਰਪੱਖ ਅਤੇ ਉਚਿੱਤ ਢੰਗ ਨਾਲ ਕੰਮ ਕੀਤਾ ਹੈ - ਅਤੇ ਕੀ ਉਨ੍ਹਾਂ ਦੇ ਕੰਮ ਅਤੇ ਫੈਸਲੇ ਸੰਬੰਧਿਤ ਕਾਨੂੰਨ, ਨੀਤੀਆਂ ਅਤੇ ਪ੍ਰਕਿਰਿਆਵਾਂ ਦੇ ਅਨੁਕੂਲ ਸਨ।
ਸੂਬਾਈ ਵਿਧਾਨ ਸਭਾ ਦਾ ਇੱਕ ਸੁਤੰਤਰ ਵਿਧਾਨਿਕ ਦਫਤਰ ਹੋਣ ਦੇ ਨਾਤੇ, ਇਸ ਦੀਆਂ ਸੇਵਾਵਾਂ ਮੁਫਤ ਹਨ। ਓਮਬਡਪਰਸਨ ਵੈੱਬਸਾਈਟ ਦੇ ਦਫਤਰ ਤੋਂ ਹੋਰ ਜਾਣਕਾਰੀ ਲਓ।